Beauteous, O Farid, are the garden of earth and the human body.

 Beauteous, O Farid, are the garden of earth and the human body. [1. GGS p. 1382].:-

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥

ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥

ਜਿੰਨਾ੍ ਨੈਣ ਨਂ‍ੀਦ੍ਰਾਵਲੇ ਤਿੰਨਾ੍ ਮਿਲਣੁ ਕੁਆਉ ॥੮੦॥

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥

ਮਹਲਾ ੫ ॥

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨਾ੍ ਅੰਚ ਨ ਲਾਗ ॥੮੨॥

ਮਹਲਾ ੫ ॥

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨਿ ਜਿੰਨਾ੍ ਪਿਆਰੇ ਨੇਹ ॥੮੩॥

ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥ ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥

ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥ ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥

ਫਰੀਦਾ ਗਲਂ‍ੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥ ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹ੍ਹਾ ਮਾ ਪਿਰੀ ॥੮੭॥

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ੍ ॥ ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥ ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥ ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥

ਫਰੀਦਾ ਦਰੀਆਵੈ ਕੰਨੈ੍ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ੍ ॥

ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥ ਤਿਨਾ੍ ਪਿਆਰਿਆ ਭਾਈਆਂ ਅਗੈ ਦਿਤਾ ਬੰਨਾ੍ ॥

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਾ੍ ॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

[GGS Page 1382]

 Beauteous, O Farid, are the garden of earth and the human body. [1. GGS p. 1382]. :-

॥ Fareed, answer evil with goodness; do not fill your mind with anger. Your body shall not suffer from any disease, and you shall obtain everything. || 78 ||

Fareed, the bird is a guest in this beautiful world-garden.

The morning drums are beating — get ready to leave! || 79 ||

Fareed, musk is released at night.

Those who are sleeping do not receive their share.

Those whose eyes are heavy with sleep — how can they receive it? || 80 ||

Fareed, I thought that only I was suffering from wordly bondage (attachment) and other vicious thoughts but when I looked around with careful deliberations, I found the whole world is suffering in this fire of worldly desires.

When I climbed the hill and looked around, I saw this fire in each and every home. || 81 ||

FIFTH MEHL:

Fareed, in the midst of this beautiful earth, there is a garden of thorns. Those humble beings who are blessed by their spiritual teacher, do not suffer even a scratch. || 82 ||

FIFTH MEHL:

Fareed, life is blessed and beautiful, along with the beautiful body.

Only a rare few are found, who love their Beloved Lord. || 83 ||

O river! do not destroy your banks; you too will be asked to give your account.

The river flows in whatever direction the Lord orders. || 84 ||

Fareed, the day passes painfully; the night is spent in anguish.

The boatman stands up and shouts, “The boat is caught in the whirlpool!” || 85 ||

The river flows on and on; it loves to eat into its banks.

What can the whirlpool do to the boat, if the boatman remains alert? || 86 ||

Fareed, there are dozens who say they are friends; I search, but I cannot find even one.

I yearn for my beloved like a smouldering fire. || 87 ||

Fareed, this body is always barking.

Who can stand this constant suffering?

I have put plugs in my ears; I don’t care how much the wind is blowing. || 88 ||

Fareed, God’s dates have ripened, and rivers of honey flow.

With each passing day, your life is being stolen away. || 89 ||

Fareed, my withered body has become a skeleton; the crows (Vices) are pecking at my palms.

Even now, God has not come to help me; behold, this is the fate of all mortal beings. || 90 ||

The crows (Vices) have searched my skeleton, and eaten all my flesh ( my good moral qualities).

But please do not touch these eyes; I hope to see my Lord. || 91 ||

O crows (Vices)! do not peck at my skeleton; if you have landed on it, fly away.

Do not eat the flesh ( my good moral qualities) from that skeleton, within which my Husband Lord abides. || 92 ||

Fareed, the poor grave calls out, “O homeless one! come back to your home.

You shall surely have to come to me; do not be afraid of death.” || 93 ||

These eyes have seen a great many leave.

Fareed, the people have their fate, and I have mine. || 94 ||

God says, “If you reform yourself, you shall meet me, and meeting me, you shall be at peace.

O Fareed! if you will be mine, the whole world will be yours.” || 95 ||

How long can the tree remain implanted on the river-bank?

Fareed, how long can water be kept in a soft clay pot? || 96 ||

Fareed, the mansions are vacant; those who lived in them have gone to live underground.

They remain there, in those unhonored graves.

O Shaykh ! dedicate yourself to God; you will have to depart, today or tomorrow. || 97 ||

Fareed, the shore of death looks like the river-bank, being eroded away.

Beyond is the burning hell, from which cries and shrieks are heard.

Some understand this completely, while others wander around carelessly.

Those actions which are done in this world, shall be examined in the Court of the Lord. || 98 ||

Fareed, the crane perches on the river bank, playing joyfully.

While it is playing, a hawk [Messenger of Death] suddenly pounces on it.

When the Hawk of God attacks, playful sport is forgotten.

God does what is not expected or even considered. || 99 ||

The body is nourished by water and grain. The mortal comes into the world with high hopes.

But when the Messenger of Death comes, it breaks down all the doors.

It binds and gags the mortal, before the eyes of his beloved brothers.

Behold, the mortal being is going away, carried on the shoulders of four men.

Fareed, only those good deeds done in the world will be of any use in the Court of the Lord. || 100 ||

[GGS Page 1382]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home